ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ, //////////////////ਐਨ.ਆਰ.ਆਈ.ਪਰਿਵਾਰਾਂ ਦੇ ਸੈਂਕੜੇ ਹੀ ਕੇਸ ਪੁਲਿਸ ਪ੍ਰਸ਼ਾਸ਼ਨ ਅਤੇ ਮਾਲ ਮਹਿਕਮੇ ਕੋਲ ਚੱਲ ਰਹੇ ਹਨ ਪਰ ਮਾਲ ਮਹਿਕਮੇ ਦੇ ਦਫ਼ਤਰਾਂ ਵਿੱਚ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਦਫ਼ਤਰਾਂ ਵਿੱਚ ਕੋਈ ਸਮਾਂਬੰਦ ਫ਼ੈਸਲਾ ਨਹੀ ਹੁੰਦਾ। ਸਗੋਂ ਐਨ.ਆਰ.ਆਈਆ ਨੂੰ ਮਹਿੰਗੀਆ ਟਿਕਟਾਂ ਖ਼ਰਚ ਕੇ ਆਉਂਦਿਆ ਨੂੰ ਖਜਲ ਖ਼ੁਆਰੀ ਹੀ ਮਿਲਦੀ ਹੈ।
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਰਪਾਲ ਸਿੰਘ ਯੂ.ਕੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਸ਼ਹਿਰਾ ਮੱਝਾ ਸਿੰਘ, ਪਿੰਡ ਚੂਹੜ ਚੱਕ, ਜਿਲ੍ਹਾ ਗੁਰਦਾਸਪੁਰ ਦੇ ਮਾਲ ਮਹਿਕਮੇ ਦੀ ਹੈ ਇੱਕ ਸਾਲ ਵਿੱਚ 13 ਤਰੀਕਾਂ ਪਈਆ ਅਤੇ 1 ਦਿਨ ਹੀ ਮਾਨਯੋਗ ਐਸ.ਡੀ.ਐਮ. ਸਾਹਿਬ ਦੀ ਅਦਾਲਤ ਲੱਗੀ। ਜਿਸ ਵਿੱਚ ਇੰਤਕਾਲ ਨੰ. 2922 ਦਰਜ ਹੋਣ ਤੇ ਕੋਈ ਵੀ ਫ਼ੈਸਲਾ ਨਹੀ ਹੋਇਆ। ਅਸੀਂ ਇਹ ਗੱਲ ਨਹੀ ਕਹਿੰਦੇ ਕਿ ਫ਼ੈਸਲਾ ਸਾਡੇ ਹੱਕ ਵਿੱਚ ਹੋਵੇ ਪਰ ਮੈਰਿਟ ਦੇ ਅਧਾਰ ਤੇ ਫ਼ੈਸਲਾ ਪਹਿਲਾਂ ਦੇ ਆਧਾਰ ਹੋਣ ਚਾਹੀਦਾ ਹੈ। ਅਸੀ ਇਹ ਵੀ ਦਰਖਾਸਤਾਂ ਦਿੱਤੀਆ ਕਿ ਨਾਇਬ ਤਹਿਲੀਲਦਾਰ ਸਾਹਿਬ, ਪਟਵਾਰੀ ਸਾਹਿਬ ਅਤੇ ਹੋਰ ਲੈਂਡ ਮਾਫ਼ੀਆ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਮਾਨਯੋਗ ਹਾਈਕੋਰਟ ਦੇ ਡੁਬਲੀਕੇਟ ਦਸਤਾਵੇਜ ਤਿਆਰ ਕਰਕੇ ਮਿਤੀ 27-03-2014 ਨੂੰ ਜਮਾਂਬੰਦੀ ਵਿੱਚ ਇੰਦਰਾਜ਼ ਕਰਵਾ ਦਿੱਤੇ। ਇਹ ਸਿਰਫ਼ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਹੜੱਪਣਾ ਚਾਹੁੰਦੇ ਸੀ, ਇਹ ਮਾਲ ਮਹਿਕਮੇ ਦੀ ਜਿੰਦੀ ਜਾਗਦੀ ਮਿਸਾਲ ਹੈ। ਜਿਸ ਦੇ ਸਾਰੇ ਸਬੂਤ ਅਤੇ ਤੱਥ ਸਾਡੇ ਕੋਲ ਹਨ। ਅਸੀਂ ਮਾਨਯੋਗ ਮੁੱਖ ਮੰਤਰੀ, ਸਾਹਿਬ ਜੀ ਦੇ ਆਨਲਾਈਨ ਪੋਰਟਲ ਅਤੇ ਈ-ਮੇਲ ਰਾਹੀ ਵੀ ਆਪਣੀਆ ਸ਼ਿਕਾਇਤਾਂ ਪਾ ਚੁੱਕੇ ਹਾਂ। ਜਿਸ ਵਿੱਚ ਪੈਸੇ ਦੇ ਲੈਣ ਦੇਣ ਦੀਆਂ ਰਿਕਾਡਿੰਗਾਂ ਵਿੱਚ ਮੌਜ਼ੂਦ ਹਨ। ਸਾਡੇ ਕੋਲ ਭਾਰੀ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਅਸੀਂ ਪੈਸੇ ਵੀ ਦਿੱਤੇ ਹਨ ਬਾਕੀ ਪੈਸੇ ਦੇਣ ਵਿੱਚ ਅਸੀਂ ਅਸਮਰੱਥ ਹਾਂ ਸਾਡੇ ਕੋਲ ਸ਼ਿਕਾਇਤਾਂ ਦੇ ਬਹੁਤ ਸਬੂਤ ਹਨ ਕਿ ਪੂਰੀ ਫਾਈਲ ਭਰ ਸਕਦੀ ਹੈ।
ਇਸੇ ਤਰਾਂ ਦੂਜੀ ਮਿਸਾਲ ਥਾਣਾ ਸਿਟੀ ਤਰਨ ਤਾਰਨ ਦੀ ਹੈ, ਜੋ ਕਿ ਇੱਕ ਐਫ.ਆਈ. ਆਰ. ਨੰਬਰ 121 ਮਿਤੀ 28-06-2024 ਅਸੀਂ ਦਰਜ ਕਰਵਾਈ ਸੀ ਪਰ ਉੱਥੇ ਦੇ ਇਕ ਸੀਨੀਅਰ ਅਫ਼ਸਰ ਐਸ.ਪੀ. ਸਾਹਿਬ ਨੇ ਦੋ ਹਫ਼ਤਿਆਂ ਬਾਅਦ ਹੀ ਸ਼ਿਕਾਇਤ ਕਰਤਾ ਦੇ ਬਿਨਾਂ ਬਿਆਨ ਲਏ ਉਸਦੀ ਕੈਂਸਲੇਸ਼ਨ ਰਿਪੋਰਟ ਅਦਾਲਤ ਨੂੰ ਦੇ ਦਿੱਤੀ। ਸਾਨੂੰ ਇਹ ਸਮਝ ਨਹੀ ਲੱਗੀ ਕਿ ਪਹਿਲਾਂ ਪਰਚਾ ਕਿਵੇਂ ਹੋ ਗਿਆ ਜਾਂ ਪਹਿਲੇ ਅਫ਼ਸਰ ਗਲਤ ਸੀ ਜਾਂ ਦੂਸਰੇ ਅਫ਼ਸਰ ਸਹੀ ਸੀ। ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲਗਾ ਹੈ ਇਸ ਵਿੱਚ ਇੱਕ ਸਾਬਕਾ ਮੰਤਰੀ ਅਤੇ ਬੈਂਕ ਅਧਿਕਾਰੀਆ ਦੇ ਨਾਮ ਆਉਂਦੇ ਸੀ, ਜਿਸ ਕਰਕੇ ਇਹ ਕੋਈ ਲੈਣ ਦੇਣ ਹੋ ਕੇ ਇਹ ਸਾਰਾ ਵਰਤਾਰਾ ਵਰਤਿਆ ਹੈ। ਇਹ ਮਾਮਲਾ 3 ਕਰੋੜ ਦੀ ਪ੍ਰੋਪਰਟੀ ਨਾਲ ਜੁੜਿਆ ਹੋਇਆ ਹੈ, ਅਸੀਂ ਬਹੁਤ ਖੱਜਲ ਖ਼ੁਆਰ ਹੋ ਰਹੇ ਹਾਂ। ਸੋ ਅਸੀਂ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਐਨ.ਆਰ.ਆਈ. ਪਰਿਵਾਰਾਂ ਦਾ ਪਹਿਲ ਦੇ ਆਧਾਰ ਤੇ ਮਸਲੇ ਹੱਲ ਨਾ ਕਰਵਾਏ ਤਾਂ ਐਨ.ਆਰ.ਆਈ. ਪਰਿਵਾਰ ਪੰਜਾਬ ਵਿੱਚ ਆਉਣਾ ਛੱਡ ਦੇਣਗੇ।
ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਉਹ ਪੰਜਾਬ ਐਨ.ਆਰ.ਆਈ. ਮਾਂਝਾ ਵਿੰਗ ਦੇ ਪ੍ਰਧਾਨ ਵੀ ਹਨ ਇਹਨਾਂ ਮਸਲਿਆ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ। ਜੇਕਰ ਇਹੋ ਹਾਲ ਰਿਹਾ ਤਾਂ ਆਉਂਦੇ ਸਮੇਂ ਵਿੱਚ ਪੰਜਾਬ ਸਰਕਾਰ ਤੋਂ ਐਨ.ਆਰ.ਆਈ. ਭਰਾ ਮੁੱਖ ਮੋੜ ਲੈਣਗੇ।
Leave a Reply